• ਪੰਜਾਬੀ ਡਾਇਸਪੋਰਾ: ਪੰਜਾਬੀ ਭਾਈਚਾਰੇ ਨਾਲ ਜੁੜੀਆਂ ਖ਼ਬਰਾਂ
    2025/07/14
    ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਅਤੇ ਪੰਜਾਬੀ ਭਾਈਚਾਰੇ ਨਾਲ ਜੁੜੀਆਂ ਖ਼ਬਰਾਂ ਜਾਨਣ ਲਈ ਸੁਣੋ ਇਹ ਪੌਡਕਾਸਟ....
    続きを読む 一部表示
    8 分
  • ਖਬਰਨਾਮਾ: ਸ਼ੰਘਾਈ ਫੇਰੀ ਦੌਰਾਨ, ਚੀਨ ਨਾਲ ਆਰਥਿਕ ਸਬੰਧ ਪ੍ਰਧਾਨ ਮੰਤਰੀ ਐਲਬਨੀਜ਼ੀ ਦੇ ਏਜੰਡੇ 'ਤੇ
    2025/07/14
    ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਦਾ ਕਹਿਣਾ ਹੈ ਕਿ ਚੀਨ ਨਾਲ ਆਸਟ੍ਰੇਲੀਆ ਦੇ ਵਪਾਰਕ ਅਤੇ ਆਰਥਿਕ ਸਬੰਧਾਂ ਨੂੰ ਹੋਰ ਸੁਧਾਰਿਆ ਅਤੇ ਵਧਾਇਆ ਜਾ ਸਕਦਾ ਹੈ। ਇਸ ਖਬਰ ਸਮੇਤ ਦਿਨ ਭਰ ਦੀਆਂ ਹੋਰ ਅਹਿਮ ਖਬਰਾਂ ਇਸ ਪੌਡਕਾਸਟ ਰਾਹੀਂ ਸੁਣੋ।
    続きを読む 一部表示
    5 分
  • ਹੁਣ ਤਾਂ ਬਾਲੀਵੁਡ ਵਾਲੇ ਫੋਨ ਕਰਕੇ ਪੰਜਾਬੀ ਫਿਲਮਾਂ ‘ਚ ਕੰਮ ਮੰਗਦੇ ਹਨ,'ਬਿੱਲਾ ਭਾਜੀ’
    2025/07/14
    ਅੰਮ੍ਰਿਤਪਾਲ ਸਿੰਘ ‘ਬਿੱਲਾ ਭਾਜੀ’ ਆਪਣੀ ਆਸਟ੍ਰੇਲੀਆ ਫੇਰੀ ਦੌਰਾਨ ਗੁਰੂ ਘਰਾਂ ਵਿੱਚ ਆਪਣੀਆਂ ਕੁਝ ਖਾਸ ਫਿਲਮਾਂ ਦੀ ਸਕ੍ਰੀਨਿੰਗ ਕਰ ਰਹੇ ਹਨ। ਐਸ ਬੀ ਐਸ ਪੰਜਾਬੀ ਨੇ ਬਾਲੀਵੁੱਡ ਅਤੇ ਪੰਜਾਬੀ ਸਿਨੇਮਾ ਵਿੱਚ ਉਨ੍ਹਾਂ ਦੇ ਸਫ਼ਰ, ਗੁਰੂ ਘਰ ਵਿੱਚ ਦਿਖਾਈਆਂ ਜਾ ਰਹੀਆਂ ਫਿਲਮਾਂ, ਦਿਲਜੀਤ ਦੋਸਾਂਝ ਦੀ ਫਿਲਮ ਸਰਦਾਰਜੀ 3 ਨਾਲ ਸਬੰਧਿਤ ਵਿਵਾਦ ਅਤੇ ਕਈ ਹੋਰ ਪਹਿਲੂਆਂ 'ਤੇ ਚਰਚਾ ਕੀਤੀ। ਪੂਰੀ ਗੱਲਬਾਤ ਇਸ ਪੋਡਕਾਸਟ ਰਾਹੀਂ ਸੁਣੀ ਜਾ ਸਕਦੀ ਹੈ।
    続きを読む 一部表示
    17 分
  • ਰੂਹਾਨੀ ਅਸੀਸਾਂ ਦਾ ਝਾਂਸਾ ਦੇ ਕੇ ਇੱਕ ਵਿਅਕਤੀ ਨੇ ਲੁੱਟੇ 3 ਮਿਲੀਅਨ ਡਾਲਰ
    2025/07/14
    ਆਸਟ੍ਰੇਲੀਆ ਵਿੱਚ ਜਾਗਰੂਕਤਾ ਦੇ ਬਾਵਜੂਦ ਵੀ ਕੁਝ ਲੋਕ ਵਹਿਮ-ਭਰਮ ਰਾਹੀਂ ਭੋਲੇ-ਭਾਲੇ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾ ਲੈਂਦੇ ਹਨ। ਨਿਊ ਸਾਊਥ ਵੇਲਜ਼ ਦੀ ਪੁਲਿਸ ਵੱਲੋਂ ਇੱਕ 62 ਸਾਲਾ ਵਿਅਕਤੀ ਨੂੰ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ। ਉਸ 'ਤੇ ਰੂਹਾਨੀ ਬਰਕਤ ਦਿਵਾਉਣ ਦਾ ਝਾਂਸਾ ਦੇ ਕੇ ਲੋਕਾਂ ਤੋਂ ਤਿੰਨ ਮਿਲੀਅਨ ਡਾਲਰ ਅਤੇ ਕੀਮਤੀ ਗਹਿਣੇ ਠੱਗਣ ਦੇ ਕਥਿਤ ਦੋਸ਼ ਲੱਗੇ ਹਨ।
    続きを読む 一部表示
    6 分
  • ਸਮਾਜਿਕ ਅਤੇ ਅਕਾਦਮਿਕ ਤੌਰ ’ਤੇ ਪੰਜਾਬੀ ਭਾਸ਼ਾ ਅਤੇ ਸਾਹਿਤ ਦੀ ਮੌਜੂਦਾ ਸਥਿਤੀ ਬਾਰੇ ਵਿਚਾਰ-ਚਰਚਾ
    2025/07/14
    ਡਾ. ਅਮਰੀਕ ਸਿੰਘ ਪੂਨੀ, ਦਿੱਲੀ ਯੂਨੀਵਰਸਿਟੀ ਵਿਖੇ ਪੰਜਾਬੀ ਵਿਭਾਗ ਦੇ ਮੁਖੀ ਵਜੋਂ ਸੇਵਾਵਾਂ ਨਿਭਾਅ ਕੇ ਸਾਲ 2004 ਵਿੱਚ ਸੇਵਾਮੁਕਤ ਹੋਏ ਸਨ। ਉਨ੍ਹਾਂ ਪੰਜਾਬੀ ਕਵੀ ਪ੍ਰੋ ਪੂਰਨ ਸਿੰਘ ਦੀਆਂ ਕਾਵਿ ਰਚਨਾਵਾਂ ਉੱਤੇ ਪੀਐੱਚਡੀ ਵੀ ਕੀਤੀ ਹੈ। ਪੰਜਾਬੀ ਸਾਹਿਤ ਅਤੇ ਖਾਸ ਕਰ ਪੰਜਾਬੀ ਕਵਿਤਾ ਬਾਰੇ ਖੂਬ ਗਿਆਨ ਰੱਖਣ ਵਾਲੇ ਡਾ. ਅਮਰੀਕ ਸਿੰਘ ਪੂਨੀ ਅੱਜ ਕੱਲ ਆਸਟ੍ਰੇਲੀਆ ਦੌਰੇ ਉੱਤੇ ਹਨ। ਐਸ ਬੀ ਐਸ ਪੰਜਾਬੀ ਨਾਲ ਖਾਸ ਗੱਲਬਾਤ ਕਰਦਿਆਂ ਡਾ. ਪੂਨੀ ਨੇ ਸਮਾਜਿਕ ਗਲਿਆਰਿਆਂ ਦੇ ਨਾਲ-ਨਾਲ ਅਕਾਦਮਿਕ ਸੰਸਥਾਵਾਂ ਵਿੱਚ ਪੰਜਾਬੀ ਭਾਸ਼ਾ ਅਤੇ ਪੰਜਾਬੀ ਸਾਹਿਤ ਦੀ ਮੌਜੂਦਾ ਸਥਿਤੀ ਅਤੇ ਭਵਿੱਖ ਬਾਰੇ ਅਹਿਮ ਵਿਚਾਰ ਸਾਂਝੇ ਕੀਤੇ ਹਨ। ਹੋਰ ਜਾਣਕਾਰੀ ਲਈ ਸੁਣੋ ਇਹ ਪੂਰੀ ਗੱਲਬਾਤ...
    続きを読む 一部表示
    17 分
  • ਖ਼ਬਰਨਾਮਾ: ਆਸਟ੍ਰੇਲੀਆਈ ਡਾਲਰ ਵਿੱਚ ਆਇਆ ਉਛਾਲ, ਨਵੰਬਰ ਤੋਂ ਬਾਅਦ ਆਪਣੀ ਸਭ ਤੋਂ ਉੱਚੀ ਕੀਮਤ 'ਤੇ ਪਹੁੰਚਿਆ AUD
    2025/07/11
    ਆਸਟ੍ਰੇਲੀਆਈ ਡਾਲਰ, ਨਵੰਬਰ ਤੋਂ ਬਾਅਦ, ਆਪਣੀ ਸਭ ਤੋਂ ਉੱਚੀ ਕੀਮਤ 'ਤੇ ਪਹੁੰਚ ਗਿਆ ਹੈ। ਇੱਕ ਆਸਟ੍ਰੇਲੀਆਈ ਡਾਲਰ ਇਸ ਸਮੇਂ 65.94 ਅਮਰੀਕੀ ਸੈਂਟ ਖਰੀਦ ਰਿਹਾ ਹੈ। ਅਮਰੀਕੀ ਰੱਖਿਆ ਵਿਭਾਗ ਵੱਲੋਂ ਦੁਰਲਭ ਧਰਤੀ ਮਾਈਨਰ ਐਮ-ਪੀ ਮਟੀਰੀਅਲਜ਼ ਵਿੱਚ 600 ਮਿਲੀਅਨ ਆਸਟ੍ਰੇਲੀਆਈ ਡਾਲਰ ਤੋਂ ਵੱਧ ਮੁੱਲ ਦੇ ਤਰਜੀਹੀ ਸਟਾਕ ਖਰੀਦਣ ਦੀਆਂ ਖ਼ਬਰਾਂ ਤੋਂ ਬਾਅਦ, ਸਥਾਨਕ ਸ਼ੇਅਰਾਂ ਵਿੱਚ ਇਹ ਵਾਲਾ ਵਾਧਾ ਦਰਜ ਹੋਇਆ ਹੈ। ਇਹ ਅਤੇ ਹੋਰ ਖ਼ਬਰਾਂ ਲਈ ਇਹ ਪੌਡਕਾਸਟ ਸੁਣੋ...
    続きを読む 一部表示
    4 分
  • ਖਬਰਾਂ ਫਟਾਫੱਟ: ਅੰਤਰਰਾਸ਼ਟਰੀ ਤਣਾਅ 'ਚ ਵਾਧਾ, ਆਸਟ੍ਰੇਲੀਆਈ ਆਮ ਆਦਮੀ ਦੀ ਮਹਿੰਗਾਈ ਨਾਲ ਜੰਗ ਜਾਰੀ ਤੇ ਹੋਰ ਖਬਰਾਂ
    2025/07/11
    ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ ਵੱਲੋਂ ਯੂਕਰੇਨ 'ਤੇ ਹੋਏ ਹਮਲਿਆਂ ਦੇ ਤਾਜ਼ਾ ਦੌਰ 'ਚ ਹੋਰ ਹਥਿਆਰ ਭੇਜਣ ਦੀ ਸੰਭਾਵਨਾ ਜਤਾਈ ਹੈ, ਜਦਕਿ ਉਨ੍ਹਾਂ ਨੇ ਇਜ਼ਰਾਈਲ ਦੇ ਨੇਤਨਯਾਹੂ ਨਾਲ ਮਿਲ ਕੇ ਗਾਜ਼ਾ 'ਚ ਹਮਾਸ ਖ਼ਤਮ ਕਰਨ ਤੇ ਇਜ਼ਰਾਈਲੀ ਬੰਧਕਾਂ ਦੀ ਰਿਹਾਈ ਲਈ ਏਕਜੁਟਤਾ ਵਿਖਾਈ। ਡੋਮੇਨ ਦੀ ਰਿਪੋਰਟ ਮੁਤਾਬਕ ਕਿਰਾਏ ਦੀਆਂ ਜਾਇਦਾਦਾਂ ਦੀ ਘੱਟ ਸਪਲਾਈ ਹੋਣ ਦੇ ਬਾਵਜੂਦ ਕੀਮਤਾਂ ਵਿੱਚ ਵਾਧਾ ਹੁਣ ਸਥਿਰਤਾ ਵੱਲ ਹੈ। ਖ਼ਜ਼ਾਨਚੀ ਜਿਮ ਚੈਲਮਰਸ ਨੇ ਕਿਹਾ ਕਿ ਰਿਜ਼ਰਵ ਬੈਂਕ ਵੱਲੋਂ ਵਿਆਜ ਦਰਾਂ ਨੂੰ 3.85% 'ਤੇ ਰੱਖਣਾ, ਉਹ ਨਤੀਜਾ ਨਹੀਂ ਜਿਸ ਦੀ ਆਮ ਆਸਟ੍ਰੇਲੀਅਨ ਉਮੀਦ ਕਰ ਰਹੇ ਸਨ। ਇਸੇ ਵਿਚ, ਪੁਲਿਸ ਨੇ ਏਰਿਨ ਪੈਟਰਸਨ ਮਾਮਲੇ ਦੇ ਪੀੜਤਾਂ ਨੂੰ ਨਾ ਭੁੱਲਣ ਦੀ ਅਪੀਲ ਕੀਤੀ ਹੈ। ਹਫ਼ਤੇ ਦੀਆਂ ਹੋਰ ਵੱਡੀਆਂ ਖ਼ਬਰਾਂ ਜਾਣੋ ਇਸ ਵੀਕਲੀ ਖਬਰ ਫਟਾਫੱਟ ਵਿੱਚ...
    続きを読む 一部表示
    5 分
  • ਸਾਹਿਤ ਅਤੇ ਕਲਾ: ਸਗੀਰ ਤਬੱਸੁਮ ਦੀ ਕਿਤਾਬ 'ਕਾਇਦੀ ਸੁਫ਼ਨੇ' ਦੀ ਪੜਚੋਲ
    2025/07/11
    ਪਾਕਿਸਤਾਨੀ ਸ਼ਾਇਰ ਸਗੀਰ ਤਬੱਸੁਮ ਦੀ ਕਿਤਾਬ 'ਕਾਇਦੀ ਸੁਫ਼ਨੇ' ਦੀ ਪੜਚੋਲ ਕਰ ਰਹੀ ਹੈ ਪਾਕਿਸਤਾਨ ਤੋਂ ਸਾਡੀ ਸਹਿਯੋਗੀ ਸਾਦੀਆ ਰਫ਼ੀਕ। ਸ਼ਾਇਰ ਲਿਖਦੇ ਹਨ, "ਬਾਅਦ ਮਰਨ ਦੇ ਸਦਰਾਂ ਵਾਲੇ ਬੁਲਬੁਲ ਦੇ, ਆ ਜਾਵਣ ਜੇ ਕੋਲ ਬਹਾਰਾਂ ਫਾਇਦਾ ਕੀ? ਭੈਣ ਭਰਾਵਾਂ ਨਾਲ ਹੀ ਬੰਦਾ ਸਜਦਾ ਹੈ, ਛੱਡ ਜਾਵਣ ਜੇ ਕੂੰਜ ਕਤਾਰਾਂ ਫਾਇਦਾ ਕੀ?" ਸੁਣੋ ਇਨ੍ਹਾਂ ਦੀ ਸ਼ਾਇਰੀ ਇਸ ਪੌਡਕਾਸਟ ਰਾਹੀਂ....
    続きを読む 一部表示
    7 分